Now Reading
ਅਡਾਨੀਆਂ ਦੀ ਖੁਸ਼ਕ ਬੰਦਰਗਾਹ ‘ਤੇ ਅੱਜ ਫਿਰ ਹੋਈ ਕਿਸਾਨ ਸੰਸਦ

ਅਡਾਨੀਆਂ ਦੀ ਖੁਸ਼ਕ ਬੰਦਰਗਾਹ ‘ਤੇ ਅੱਜ ਫਿਰ ਹੋਈ ਕਿਸਾਨ ਸੰਸਦ

ਡੇਹਲੋਂ 26 ਜੁਲਾਈ (ਸੰਗਰਮਾ ਲਹਿਰ ਬਿਊਰੋ)- ਕਾਲੇ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਵਿਰੁੱਧ ਚੱਲ ਰਹੇ ਅੰਦੋਲਨ ਦੇ ਦਿੱਲੀ ਦੇ ਬਾਹਡਰ ‘ਤੇ ਅੱਠ ਮਹੀਨੇ ਪੂਰੇ ਹੋਣ ‘ਤੇ ਜੰਤਰ ਮੰਤਰ ਦੀ ਤਰਜ ‘ਤੇ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਕਿਸਾਨ ਸੰਸਦ ਕੀਤੀ ਗਈ। ਜਿਸ ‘ਚ ਪਹਿਲਾ ਸਪੀਕਰ ਰਜਿੰਦਰ ਕੌਰ ਤੇ ਡਿਪਟੀ ਸਪੀਕਰ ਮਹਿੰਦਰ ਕੌਰ ਦੀ ਚੋਣ ਕੀਤੀ ਗਈ।

ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਉਪਰੰਤ ਸ਼ੁਰੂ ਹੋਏ ਸੈਸ਼ਨ ‘ਚ ਭਾਗ ਲੈਂਦਿਆਂ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਹਰਨੇਕ ਸਿੰਘ ਗੁੱਜਰਵਾਲ ਤੇ ਅਮਰੀਕ ਸਿੰਘ ਜੜਤੌਲੀ ਨੇ ਆਖਿਆਂ ਕਿ ਇਹ ਤਿੰਨੇ ਕਾਲੇ ਕਾਨੂੰਨ ਜਿੱਥੇ ਖੇਤੀ ਦਾ ਧੰਦਾ ਤਬਾਹ ਕਰਨਗੇ, ਉਥੇ ਬੇਰੁਜ਼ਗਾਰੀ, ਅਨਪੜ੍ਹਤਾ, ਭੁੱਖਮਰੀ ਤੇ ਗਰੀਬੀ ਵੀ ਪੈਦਾ ਕਰਨਗੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਕੋਲ ਇਹ ਕਾਨੂੰਨ ਵਾਪਸ ਲੈਣ ਤੋਂ ਬਿਨਾ ਕੋਈ ਚਾਰਾਂ ਨਹੀਂ। ਹੁਣ ਕਿਰਤੀ ਕਿਸਾਨ ਕਾਨੂੰਨ ਵਾਪਸ ਕਰਵਾਏ ਤੋਂ ਬਿਨਾ ਘਰ ਵਾਪਸ ਨਹੀਂ ਪਰਤਣਗੇ।

ਅੱਜ ਦੇ ਸੈਸ਼ਨ ‘ਚ ਹੋਰਨਾ ਤੋਂ ਬਿਨ੍ਹਾਂ ਅਮਨਦੀਪ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਅਮਰਜੀਤ ਸਿੰਘ ਸ਼ਹਿਜਾਦ, ਬਲਦੇਵ ਸਿੰਘ ਧੂਰਕੋਟ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਮਨਜੀਤ ਸਿੰਘ ਗੁੱਜਰਵਾਲ, ਗੁਰਮੀਤ ਸਿੰਘ, ਨਛੱਤਰ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ ਕਿਲ੍ਹਾ ਰਾਏਪੁਰ, ਦਲਵੀਰ ਸਿੰਘ ਜੋਧਾਂ (ਮਨੀਲਾਂ), ਗੁਰਮੀਤ ਸਿੰਘ ਪੰਮੀ, ਚਮਕੌਰ ਸਿੰਘ ਛਪਾਰ, ਗੁਰਉਪਦੇਸ਼ ਸਿੰਘ ਘੁੰਗਰਾਣਾਂ, ਬਲਜੀਤ ਸਿੰਘ ਘੰਗਰਾਣਾ, ਜਤਿੰਦਰ ਸਿੰਘ, ਭਗਵੰਤ ਸਿੰਘ, ਗੁਰਦੇਵ ਸਿੰਘ ਗੁੱਜਰਵਾਲ, ਗੁਲਜਾਰ ਸਿੰਘ, ਸ਼ਾਹਦੀਪ ਯਾਦਵ, ਦਵਿੰਦਰ ਸਿੰਘ ਬਲੋਵਾਲ, ਸ਼ਿੰਦਰਪਾਲ ਸਿੰਘ, ਸੈਡੀ ਜੜਤੌਲੀ, ਬੱਬੂ ਜੜਤੌਲੀ, ਚਤਰ ਸਿੰਘ, ਸੋਹਣ ਸਿੰਘ, ਗੁਰਚਰਨ ਸਿੰਘ, ਰਣਧੀਰ ਸਿੰਘ, ਭਜਨ ਸਿੰਘ, ਰਾਜਵੀਰ ਸਿੰਘ, ਜਤਿੰਦਰ ਸਿੰਘ, ਸੋਹਣ ਸਿੰਘ, ਗੁਰਚਰਨ ਸਿੰਘ, ਹਾਕਮ ਸਿੰਘ, ਸਵਰਨਜੀਤ ਸਿੰਘ ਕਾਕਾ, ਅਮਰਜੀਤ ਸਿੰਘ, ਮਨਜੀਤ ਸਿੰਘ ਸੰਕਰ, ਗੁਰਨਾਮ ਸਿੰਘ ਆਦਿ ਨੇ ਭਾਗ ਲਿਆ।

Scroll To Top